Saturday, March 3, 2012

Friday, September 23, 2011

ਸਾਨੂੰ ਵੀ ਕਦੇ ਤੂੰ ਯਾਦ ਤੂੰ ਕਰੇਂਗਾ

ਸਾਨੂੰ ਵੀ ਕਦੇ ਤੂੰ ਯਾਦ ਤੂੰ ਕਰੇਂਗਾ
ਦਿਲ ਉਤੇ ਹੇਠ ਰਖ ਹੋਂਕੇ ਵੀ ਭਰੇਂਗਾ

ਤੈਨੂੰ ਯਾਦ ਕਰ ਅਸੀਂ
ਕੁੰਜ ਵਾਂਗ ਕੁਰਲਾਏ ਸਾਂ
ਸਾਡੀ ਤੂੰ ਕਬਰ ਤੇ ਸਜਦੇ ਕਰੇਂਗਾ

ਅਸੀਂ ਤੇਰੇ ਰਾਵਾਂ ਵਿਚ
ਅਖੀਆਂ ਵਿਛੋਂਦੇ ਹਾਂ
ਤੂੰ ਵੀ ਸਾਡੇ ਪੈਰੀ ਕਦੇ ਤਾਲਿਆਂ ਧਰੇਂਗਾ

ਬਿਰਹੋਂ ਦੀ ਅਗ ਵਿਚ
ਸੜਦੇ ਰਹੇ ਵੇ ਅਸੀਂ
ਰੇਟ ਮਾਰੂਥਲ ਦੀ ਜਿਓਂ ਰਾਵਾਂ ਚ ਸੜੇੰਗਾ

ਤੇਰੇ ਦਿਤੇ ਦੁਖ ਭਾਵੇਂ
ਖੀਵੇ ਨੇ ਹੈ ਜਰ ਲਏ
ਇਨੀਆਂ ਹੀ ਪੀੜਾਂ ਤੂੰ ਵੀ ਦਿਲ ਤੇ ਜਰੇਂਗਾ

ਮਰ ਜਾਈਏ ਜਾਂ ਮਾਰ ਦੇਈਏ ਫਿਰ ਇਕ ਰਾਹ ਬਾਕੀ ਏ

ਜਦ ਵਾਹ ਨਾ ਚਲੇ ਕੋਈ
ਨਾ ਮਿਲਦੀ ਕਿਧਰੇ ਢੋਈ
ਕੋੰਮ ਹੁਬਕੀ ਹੁਬਕੀ ਰੋਈ
ਨਾ ਅੰਤ ਖਲਾਸੀ ਏ
ਮਰ ਜਾਈਏ ਜਾਂ ਮਾਰ ਦੇਈਏ
ਫਿਰ ਇਕ ਰਾਹ ਬਾਕੀ ਏ

ਜਦ ਸੁਣਦਾ ਨਾ ਫਰਿਆਦ ਕੀਤੇ
ਸਚ ਦੀ ਦਬੇ ਆਵਾਜ ਜਿਥੇ
ਚਾਕਨੇ ਪੈਣ ਹਥਿਆਰ ਜਿਥੇ
ਕਰਨੀ ਕੋੰਮ ਦੀ ਰਾਖੀ ਏ
ਮਰ ਜਾਈਏ ਜਾਂ ਮਾਰ ਦੇਈਏ
ਫਿਰ ਇਕ ਰਾਹ ਬਾਕੀ ਏ

ਜਿਥੇ ਰੁਲਦੀਆਂ ਹੋਵਣ ਪਗਾਂ
ਲੁਟ ਲਈ ਕੋੰਮ ਮੇਰੀ ਤੇ ਠਗਾਂ
ਲਗਦੀਆਂ ਗੇਰਤ ਤਾਂਈ ਅਗਾਂ
ਕੀ ਬਚਦਾ ਬਾਕੀ ਏ
ਮਰ ਜਾਈਏ ਜਾਂ ਮਾਰ ਦੇਈਏ
ਫਿਰ ਇਕ ਰਾਹ ਬਾਕੀ ਏ

ਟੇਰ ਪਾ ਗਲਾਂ ਵਿਚ ਸਾੜੇ
ਨਿਕੇ ਨਿਕੇ ਮਾਸੂਮ ਸੀ ਮਾਰੇ
ਇਜਤਾਂ ਲੁਟੀਆਂ ਘਰ ਉਜੜੇ
ਕੀ ਅਸੀਂ ਦੇਸ਼ ਦੇ ਵਾਸੀ ਏਨ
ਮਰ ਜਾਈਏ ਜਾਂ ਮਾਰ ਦੇਈਏ
ਫਿਰ ਇਕ ਰਾਹ ਬਾਕੀ ਏ

ਅਜੇ ਕਿਹੰਦੇ ਨੇ ਅਤਵਾਦੀ
ਸਾਡੀ ਖੋਲੀ ਕਿਸੇ ਅਜਾਦੀ
ਖੀਵੇ ਨੂੰ ਨਾ ਵਾਦੀ
ਤੁਹਾਡੀ ਸੋਚ ਹੀ ਬਾਸੀ ਏ
ਮਰ ਜਾਈਏ ਜਾਂ ਮਾਰ ਦੇਈਏ
ਫਿਰ ਇਕ ਰਾਹ ਬਾਕੀ ਏ

ਪੀੜ ਦਿਲ ਦੀ

ਦੁਨੀਆਂ ਤੋਂ ਤੇ ਸਬ ਕੁਜ ਲੁਕਾ ਸਕਣਾ
ਕਿਵੇਂ ਲੁਕਵਾਂ ਮੈਂ ਆਪਣੇ ਪੀੜ ਦਿਲ ਦੀ
ਸਾਰੀ ਹਿਜਾਤੀ ਤੇ ਭੁਲ ਸਕਣਾ
ਕਿਵੇਂ ਭੁਲਾਵਾਂ ਮੈਂ ਆਪਣੇ ਹੀਰ ਦਿਲ ਦੀ
ਦੁਖ ਕਿਸੇ ਦੇ ਕੋਹਣ ਹੈ ਜਰ ਸਕਦਾ
ਜਰ ਗਿਆ ਲੰਘੇ ਸੀ ਤੀਰ ਦਿਲ ਥੀ
ਮੇਰੇ ਦਿਲ ਨੂੰ ਆਵੇ ਨਾ ਚੈਨ ਕਾਹਤੋਂ
ਰਾਂਝੇ ਵਾਂਗਰਾਂ ਬਣ ਕੇ ਪੀਰ ਮਿਲ ਸੀ
ਜਗ ਖੀਵੇ ਨੂੰ ਵਾਂਗਰਾਂ ਹੈ ਦੋਜਖ
ਸੁਨੇ ਬੇਹਸਤੀ ਜੰਡ ਕਰੀਰ ਦਿਸ ਸੀ